ਹੁਣ ਦਿੱਲੀ ਦੂਰ ਨਹੀਂ
ਹੁਣ ਦਿੱਲੀ ਦੂਰ ਨਹੀਂ
ਅੱਧੀ ਸਦੀ ਬੀਤ ਗਈ
ਪਤਾ ਹੀ ਨਹੀਂ ਚੱਲਿਆ
ਕਦੋਂ ਬਚਪਨ ਜਵਾਨੀ ਤੇ
ਬੁਢਾਪਾ ਆ ਗਿਆ
ਹਰ ਕੋਈ ਆਪਣੇ ਆਪਣੇ
ਕੈਰੀਅਰ ਬਣਾਉਣ ਵਿੱਚ ਮਗ਼ਰੂਰ
ਪਰਿਵਾਰ ਤੇ ਬੱਚਿਆਂ ਦੇ ਵਿਚ ਮਸਰੂਰ
ਅਚਾਨਕ ਇਕ ਆਵਾਜ਼ ਆਈ
ਕੁਝ ਜਾਣੀ ਪਹਿਚਾਣੀ ਜਿਹੀ
ਜਿਵੇਂ ਇਹ ਮਿੱਠੀ ਮਿੱਠੀ ਜਿਹੀ
ਕਿਤੇ ਬਹੁਤ ਪਹਿਲੇ ਸੁਣੀ ਹੋਵੇ
ਜਯੋਤੀ ਤੇ ਬਲਦੇਵ ਦੀ
ਤੇ ਫਿਰ ਪੰਜ ਸਾਲ ਜਿਵੇਂ ਇਕ ਪਲ
ਬਣਕੇ ਅੱਖਾਂ ਅੱਗੇ ਘੁੰਮ ਗਏ
ਕਿਵੇਂ ਸਬੱਬ ਨਾਲ ਇਕੱਠੇ ਹੋਏ
ਪੰਜ ਸਾਲ, ਇਕ ਪਰਿਵਾਰ ਤੋਂ ਵੱਧ
ਖ਼ੁਸ਼ੀਆਂ ਵਿਚ,ਗ਼ਮੀਆਂ ਵਿੱਚ,ਸ਼ਰੀਕ ਹੋਏ
ਅਤੇ ਫਿਰ ਵਿਛੜ ਗਏ ਅੱਧੀ ਸਦੀ ਲਈ
ਤੇ ਹੁਣ ਫਿਰ ਤੋਂ ਉਸੇ ਜਗ੍ਹਾ ਤੇ ਮਿਲਣੀ
ਕੋਈ ਕ੍ਰਿਸ਼ਮਾ ਨਹੀਂ ਤੇ ਹੋਰ ਕੀ ਹੈ
ਮਨ ਬਹੁਤ ਬੇਚੈਨ ਹੈ ਕਿ ਉਹ ਦਿਨ
ਕਦ ਆਏਗਾ,ਅਸੀਂ ਕਿਵੇਂ ਮਿਲਾਂਗੇ
ਕਿਵੇਂ ਪਛਾਣਾਗੇ ਇਕ ਦੂਜੇ ਨੂੰ
ਕੀ ਮੇਰੀ ਉਹ ਫ੍ਰੇਂਡ ਜੋ ਅੱਧੀ ਸਦੀ ਪਹਿਲਾਂ ਸੀ
ਮੈਨੂੰ ਪਹਿਚਾਣ ਲਏਗੀ?
ਉਹ ਮਾਸੂਮ ਜਿਹੀਆਂ ਸ਼ਕਲਾਂ ਤੇ
ਭੋਲੇ ਭਾਲੇ ਚਿਹਰੇ
ਦਿਨ ਰਾਤ ਸਨ ਜਿਹੜੇ
ਬਸ ਅੱਖਾਂ ਅੱਗੇ ਘੁੰਮ ਰਹੇ ਨੇ
ਕਿਵੇਂ ਮਿਲਾਂਗੇ ਕੀ ਗੱਲ ਕਰਾਂਗੇ?
ਇਹ ਸਵਾਲ ਬੇਚੈਨ ਕਰ ਰਹੇ ਨੇ
ਅਚਾਨਕ ਸਾਲ ਮਹੀਨਿਆਂ ਵਿਚ
ਅਤੇ ਮਹੀਨੇ ਦਿਨਾਂ ਵਿਚ ਬਦਲ ਗਏ
ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ
ਕਾਸ਼ ਉਹ ਦਿਨ ਆਏ ਤੇ
ਕਦੀ ਨਾ ਜਾਏ
ਕਦੀ ਨਾ ਜਾਏ
ਆਸਾਂ ਤੇ ਉਮੀਦਾਂ ਵਿਚ
ਮੈ ਉਹੀ ਤੁਹਾਡੀ ਪੁਰਾਣੀ
ਹੁਣ ਦਿੱਲੀ ਦੂਰ ਨਹੀਂ
ਅੱਧੀ ਸਦੀ ਬੀਤ ਗਈ
ਪਤਾ ਹੀ ਨਹੀਂ ਚੱਲਿਆ
ਕਦੋਂ ਬਚਪਨ ਜਵਾਨੀ ਤੇ
ਬੁਢਾਪਾ ਆ ਗਿਆ
ਹਰ ਕੋਈ ਆਪਣੇ ਆਪਣੇ
ਕੈਰੀਅਰ ਬਣਾਉਣ ਵਿੱਚ ਮਗ਼ਰੂਰ
ਪਰਿਵਾਰ ਤੇ ਬੱਚਿਆਂ ਦੇ ਵਿਚ ਮਸਰੂਰ
ਅਚਾਨਕ ਇਕ ਆਵਾਜ਼ ਆਈ
ਕੁਝ ਜਾਣੀ ਪਹਿਚਾਣੀ ਜਿਹੀ
ਜਿਵੇਂ ਇਹ ਮਿੱਠੀ ਮਿੱਠੀ ਜਿਹੀ
ਕਿਤੇ ਬਹੁਤ ਪਹਿਲੇ ਸੁਣੀ ਹੋਵੇ
ਜਯੋਤੀ ਤੇ ਬਲਦੇਵ ਦੀ
ਤੇ ਫਿਰ ਪੰਜ ਸਾਲ ਜਿਵੇਂ ਇਕ ਪਲ
ਬਣਕੇ ਅੱਖਾਂ ਅੱਗੇ ਘੁੰਮ ਗਏ
ਕਿਵੇਂ ਸਬੱਬ ਨਾਲ ਇਕੱਠੇ ਹੋਏ
ਪੰਜ ਸਾਲ, ਇਕ ਪਰਿਵਾਰ ਤੋਂ ਵੱਧ
ਖ਼ੁਸ਼ੀਆਂ ਵਿਚ,ਗ਼ਮੀਆਂ ਵਿੱਚ,ਸ਼ਰੀਕ ਹੋਏ
ਅਤੇ ਫਿਰ ਵਿਛੜ ਗਏ ਅੱਧੀ ਸਦੀ ਲਈ
ਤੇ ਹੁਣ ਫਿਰ ਤੋਂ ਉਸੇ ਜਗ੍ਹਾ ਤੇ ਮਿਲਣੀ
ਕੋਈ ਕ੍ਰਿਸ਼ਮਾ ਨਹੀਂ ਤੇ ਹੋਰ ਕੀ ਹੈ
ਮਨ ਬਹੁਤ ਬੇਚੈਨ ਹੈ ਕਿ ਉਹ ਦਿਨ
ਕਦ ਆਏਗਾ,ਅਸੀਂ ਕਿਵੇਂ ਮਿਲਾਂਗੇ
ਕਿਵੇਂ ਪਛਾਣਾਗੇ ਇਕ ਦੂਜੇ ਨੂੰ
ਕੀ ਮੇਰੀ ਉਹ ਫ੍ਰੇਂਡ ਜੋ ਅੱਧੀ ਸਦੀ ਪਹਿਲਾਂ ਸੀ
ਮੈਨੂੰ ਪਹਿਚਾਣ ਲਏਗੀ?
ਉਹ ਮਾਸੂਮ ਜਿਹੀਆਂ ਸ਼ਕਲਾਂ ਤੇ
ਭੋਲੇ ਭਾਲੇ ਚਿਹਰੇ
ਦਿਨ ਰਾਤ ਸਨ ਜਿਹੜੇ
ਬਸ ਅੱਖਾਂ ਅੱਗੇ ਘੁੰਮ ਰਹੇ ਨੇ
ਕਿਵੇਂ ਮਿਲਾਂਗੇ ਕੀ ਗੱਲ ਕਰਾਂਗੇ?
ਇਹ ਸਵਾਲ ਬੇਚੈਨ ਕਰ ਰਹੇ ਨੇ
ਅਚਾਨਕ ਸਾਲ ਮਹੀਨਿਆਂ ਵਿਚ
ਅਤੇ ਮਹੀਨੇ ਦਿਨਾਂ ਵਿਚ ਬਦਲ ਗਏ
ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ
ਕਾਸ਼ ਉਹ ਦਿਨ ਆਏ ਤੇ
ਕਦੀ ਨਾ ਜਾਏ
ਕਦੀ ਨਾ ਜਾਏ
ਆਸਾਂ ਤੇ ਉਮੀਦਾਂ ਵਿਚ
ਮੈ ਉਹੀ ਤੁਹਾਡੀ ਪੁਰਾਣੀ
Jaswinder Virk Bains