ਰੱਬ ਨੂੰ ਗੁਜ਼ਾਰਿਸ਼

ਰੱਬ ਨੂੰ ਗੁਜ਼ਾਰਿਸ਼

ਰੱਬਾ ਤੂੰ ਮੇਰੀ ਜਵਾਨੀ ਲੌਟਾ ਦੇ
ਮੈਡੀਕਲ ਕਾਲਜ਼ ਚ ਐਡਮਿਸ਼ਨ ਕਰਾ ਦੇ
ਕੀਰਤੀ ਕੋਹਲੀ ਤੇ ਬਲਦੇਵ ਦੇ ਨਾਲ
ਗੋਪਾਲ ਨਗਰ ਚ ਰੈਗਿੰਗ ਕਰਾ ਦੇ
ਬੀ ਬਲਾਕ ਦਾ ਅਠੱਤੀ ਨੰਬਰ ਕਮਰਾ
ਫੇਰ ਤੋਂ ਮੈਨੂੰ ਅਲਾਟ ਕਰਾ ਦੇ
ਰਾਵਿੰਦਰ ਨੂੰ ਮੇਰਾ ਰੂਮ ਮੇਟ ਬਨਾ ਦੇ
ਦਾਦਾ ਛਾਬੜਾ ਰਾਜੇ ਤੇ ਸਾਂਭੇ ਨੂੰ
ਫੇਰ ਤੋਂ ਮੇਰੇ ਗੁਆਂਢੀ ਬਨਾ ਦੇ
ਰੱਖਾ ਸਿੰਘ ਦੀ ਛੇ ਨੰਬਰ ਮੈੱਸ ਦੇ
ਫੇਰ ਤੋਂ ਰਾਜਮਾਂਹ ਚਾਵਲ ਖੁਆ ਦੇ
ਕਸ਼ਮੀਰੀ ਦੀ ਗੰਦੀ ਜਿਹੀ ਟਰੇ ਦੇ ਵਿੱਚੋਂ
ਇੱਕ ਮਿੱਠਾ ਫਰੈਂਚ ਟੋਸਟ ਖੁਆ ਦੇ
ਗੰਗਾ ਰਾਮ ਤੋਂ ਜੁੱਤੇ ਪਾਲ਼ਸ਼ ਕਰਾ ਦੇ
ਧੋਬੀ ਦੀ ਬੱਕਰੀ ਨੇ ਜਿਹੜੇ ਕੱਪੜੇ ਖਾਧੇ
ਉਹ ਮੈਨੂੰ ਵਾਪਸ ਕਰਵਾ ਦੇ
ਕਾਇਨੀ ਨਾਲ ਕੈਰਮ ਬੋਰਡ ਖਿਡਾ ਦੇ
ਥਾਪੇ ਨਾਲ ਚੈੱਸ ਦੀ ਬਾਜ਼ੀ ਲਗਵਾ ਦੇ
ਬਲਰਾਮ ਧਵਨ ਨਾਲ ਪੰਜਾ ਲੜਵਾ ਦੇ
Dissection Hall ਦੀ ਟੇਬਲ ਉੱਤੇ
ਚੁਟਕਲਿਆਂ ਦੀ ਮਹਿਫ਼ਲ ਸਜਾ ਦੇ
ਬੇਬੇ ਤੋਂ ਥੋੜੀਆਂ ਝਿੜਕਾਂ ਪੁਆ ਦੇ
ਡਾ : ਮੁਖ਼ਰਜੀ ਤੋਂ ਸਟੇਜ ਕਲੀਅਰ ਕਰਾ ਦੇ
ਡਾ: ਖੜਕ ਸਿੰਘ ਦੀ ਬੁਲੰਦ ਅਵਾਜ਼ ਸੁਨਾ ਦੇ
ਡਾਕਟਰ ਘਈ ਦਾ ਸਟਾਈਲ ਦਿਖਾ ਦੇ
ਸ਼ਾਂਤੀ ਪਮਨਾਨੀ ਦੀ ਕਲਾਸ ਲਗਵਾ ਦੇ
ਲਾਰੈਂਸ ਰੋਡ ਦੀ ਸੈਰ ਕਰਾ ਦੇ
ਗਿਆਨੀ ਦੀ ਚਾਹ ਪਿਆ ਦੇ
ਕਰਿਸਟਲ ਦੀ ਸੌਫ਼ਟੀ ਖੁਆ ਦੇ
ਮੰਗਲ ਢਾਬੇ ਦਾ ਟੋਮੈਟੋ ਚਿਕਨ ਖੁਆ ਦੇ
ਜੇ ਤੂੰ ਇਹ ਨਹੀਂ ਕਰ ਸਕਦਾ
ਫੇਰ ਤੂੰ ਮੈਨੂੰ ਹੀ ਰੱਬ ਬਨਾ ਦੇ

– ਹਰਮੰਦਰ ਸਿੰਘ ਸੋਢੀ