ਇਕ ਅਣਭੁੱਲ ਯਾਦ

ਇਕ ਅਣਭੁੱਲ ਯਾਦ

ਮੈਡੀਕਲ ਕਾਲਜ ਦੀ ਰੈਗਿੰਗ ਤੋਂ ਡਰ ਕੇ ਤਿੰਨ ਕੇ ਮਹੀਨੇ ਗੋਪਾਲ ਨਗਰ ਵਿੱਚ ਵਿਜੈ ਸਤਬੀਰ ਨਾਲ ਰਹਿਣ ਤੋਂ ਬਾਦ ਬੀ ਬਲਾਕ ਚ ਇੱਕ ਨੰਬਰ ਅਲਾਟ ਹੋਇਆ ਸੀ ।
ਉਹਨਾਂ ਦਿਨਾਂ ਚ ( ਸ਼ਹਿਰੋਂ ਕੀ ਗਲੀਓਂ ਮੇਂ ਜਬ ਅੰਧੇਰਾ ਹੋਤਾ ਹੈ) ਗਾਨਾ ਬਹੁਤ ਪਾਪੁਲਰ ਸੀ। ਹੋਸਟਲ ਦੀ ਲਾਈਟ ਚਲੀ ਗਈ ਤੇ ਇੱਕ ਦਮ ਹਨੇਰਾ ਹੋ ਗਿਆ।ਮੈਂ , ਮਿਰਚੀਆ ਤੇ ਕੋਹਲੀ ਬੜੀ ਉੱਚੀ ਅਵਾਜ ਚ ਇਹੀ ਗਾਨਾ ਗਾ ਰਹੇ ਸੀ ਕੇ ਇੱਕ ਬੰਦਾ ਬੀ ਬਲਾਕ ਦੇ ਪਿਛਲੇ ਗੇਟ ਤੋਂ ਆਇਆ । ਉਸ ਨੇ ਸਿਰ ਤੇ ਸਾਫ਼ਾ ਜਿਹਾ ਬੰਨਿਆਂ ਹੋਇਆ ਸੀ ਤੇ ਬਨੈਣ ਪਾਈ ਹੋਈ ਸੀ। ਉਸ ਨੇ ਮੈਨੂੰ ਬਾਂਹ ਤੋਂ ਫੜ ਲਿਆ। ਮਿਰਚੀਆ ਤੇ ਕੋਹਲੀ ਉੱਥੋਂ ਖਿਸਕ ਗਏ।ਮੈਂ ਪੁੱਛਿਆ “ਕੌਣ ਏ”(ਸ਼ੁਕਰ ਹੈ ਮੈਂ ਗਾਲ ਨਹੀਂ ਕੱਢੀ) ਕਹਿੰਦਾ ਆ ਜਾ ਮੈਂ ਤੈਨੂੰ ਦੱਸਦਾ ਹਾਂ। ਤੇ ਪਤਾ ਹੈ ਉਹ ਕੌਣ ਸੀ

ਉਹ ਹੋਸਟਲ ਵਾਰਡਨ ਡਾਕਟਰ ਬਲਬੀਰ ਸਿੰਘ ਆਹਲੂਵਾਲੀਆ ਸੀ।
ਉਹ ਮੈਨੂੰ ਪਕੜ ਕੇ ਆਪਣੇ ਘਰ ਵੱਲ ਲੈ ਗਿਆ। ਮੇਰੀ ਹਾਲਤ ਤੁਸੀਂ ਸਮਝ ਹੀ ਸਕਦੇ ਹੋ। ਮੈਨੂੰ ਖੂਬ ਝਾੜਿਆ ਤੇ ਮੇਰਾ ਨਾਂ ਤੇ ਰੋਲ ਨੰਬਰ ਪੁੱਛ ਕੇ ਕਿਹਾ
“ I will see that you are rusticated from the college. You come to my office tomorrow.
ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ।

ਅਗਲੇ ਦਿਨ ਮੈਂ ਡਰਦਾ ਡਰਦਾ ਉਸ ਦੇ ਆਫ਼ਿਸ ਚ ਗਿਆ। ਉੱਥੇ ਕਾਫੀ ਸਾਰੇ ਲੋਕ ਬੈਠੇ ਸਨ। ਡਾਕਟਰ ਵਾਲੀਆ ਕਹਿੰਦੇ “ ਲਓ ਬਈ ਮੁਹੰਮਦ ਰਫੀ ਨੂੰ ਮਿਲੋ । ਇਹ ਕੱਲ ਰਾਤੀਂ ਗਾਣੇ ਗਾ ਰਿਹਾ ਸੀ।”ਖੈਰ ਮਾਫੀ ਮੰਗ ਕੇ ਮਸਾਂ ਜਾਨ ਬਚਾਈ।
ਅੱਜ ਵੀ ਜਦੋਂ ਇਹ ਗਾਨਾ ਵੱਜਦਾ ਹੈ ਬੱਸ ਰੌਂਗਟੇ ਜਿਹੇ ਖੜੇ ਹੋ ਜਾਂਦੇ ਨੇ।
ਹਰਮੰਦਰ ਸਿੰਘ ਸੋਢੀ